ਨਾਭਾ 18 ਜੁਲਾਈ (ਅਮਨ ਗਰਗ ) ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਬਲਾਕ ਬਾਬਰਪੁਰ ਨਾਭਾ ਜਿਲ੍ਹਾ ਪਟਿਆਲਾ ਵਿੱਚ ਪੜ੍ਹਦੇ ਬੱਚਿਆਂ ਲਈ ਐਨਆਰਆਈ ਬੰਟੂ ਕੁਮਾਰ ਦੇ ਸਮੂਹ ਪਰਿਵਾਰ ਪਿੰਡ ਕੋਟਲੀ ਨੇ ਆਪਣੇ ਪਿਤਾ ਸਵਰਗਵਾਸੀ ਧਰਮ ਸਿੰਘ ਦੀ ਯਾਦ ਵਿੱਚ ਪੜ੍ਹਦੇ ਬੱਚਿਆਂ ਲਈ ਏਸੀ 1.5 ਟਨ ਲਗਵਾਇਆ ਗਿਆ। ਜਿਸ ਦਾ ਉਦਘਾਟਨ ਉਹਨਾਂ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਬਿਮਲਾ ਦੇਵੀ ਵੱਲੋਂ ਬਟਨ ਦਵਾ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਣ ਲਈ ਆਸਾਨੀ ਰਹੇ ਤੇ ਬੱਚੇ ਮਨ ਲਾ ਕੇ ਪੜ੍ਹਨ ਇਸ ਲਈ ਸਕੂਲ ਵਿਚ ਏਸੀ ਲਗਵਾਇਆ ਗਿਆ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਟਾਫ਼ ਵੱਲੋਂ ਅਜਿਹੀ ਸੋਚ ਲਈ ਕੋਟਲੀ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਅਜਿਹੇ ਉਪਰਾਲਿਆਂ ਨਾਲ ਸਮਾਜ ਦੇ ਹੋਰ ਦਾਨੀ ਸੱਜਣ ਵੀ ਪ੍ਰੇਰਨਾ ਲੈ ਕੇ ਅੱਗੇ ਆਉਣਗੇ ਅਤੇ ਸਰਕਾਰੀ ਸਕੂਲਾਂ ਦੀ ਦਿਖ ਸੁੰਦਰ ਤੇ ਨਵੀ ਦਿਸ਼ਾ ਵੱਲ ਵਧਾਉਣ ਲਈ ਆਪਣਾ ਸਹਿਯੋਗ ਯੋਗਦਾਨ ਪਾਉਣਗੇ। ਇਸ ਸਮੇਂ ਮੈਡਮ ਰਜਨਾ ਅੰਕੁਸ਼ ਅਧਿਆਪਕ ਪਰਗਟ ਸਿੰਘ (ਸਕੂਲ ਇੰਚਾਰਜ) ਕੁਲਵਿੰਦਰ ਕੌਰ ਸਿੱਖਿਆ ਮਾਹਿਰ ਐਸ ਐਮ ਸੀ ਕਮੇਟੀ ਆਂਗਣਵਾੜੀ ਵਰਕਰ ਨਰਿੰਦਰ ਕੌਰ, ਨਿਰਮਲਾ ਦੇਵੀ ਹੈਲਪਰ ਜਸਪਾਲ ਕੌਰ ਕੁੱਕ ਵਰਕਰ ਹਾਜ਼ਰ ਸਨ।


0 Comments