ਪਟੇਲ ਕਾਲਜ ਦੇ ਕੈਂਪਸ ਨੂੰ ਹੋਰ ਵੀ ਹਰਾ ਭਰਿਆ ਬਣਾਉਣ ਲਈ ਫਲਦਾਰ ਅਤੇ ਛਾਦਾਰ ਰੁੱਖ ਲਗਾਏ ਗਏ




ਰਾਜਪੁਰਾ,18 ਜੁਲਾਈ (ਹਿਮਾਂਸ਼ੂ ਹੈਰੀ):ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ ਮੈਨੇਜਮੈਂਟ ਦੀ ਰਹਿਨੁਮਾਈ ਤੇ ਰੋਟਰੀ ਕਲੱਬ ਰਾਜਪੁਰਾ ਦੇ ਸਹਿਯੋਗ ਨਾਲ ਕਾਲਜ ਦੇ ਹਰੇ – ਭਰੇ ਕੈਂਪਸ ਨੂੰ ਹੋਰ ਵੀ ਛਾਂ -ਦਾਰ ਤੇ ਵਾਤਾਵਰਣ ਅਨੁਸਾਰੀ ਬਣਾਈ ਰੱਖਣ ਲਈ ਨਵੇਂ ਰੁੱਖ ਤੇ ਪੌਦੇ ਲਗਾਏ ਗਏ। ਜਿਹਨਾਂ ਵਿੱਚ ਅਨਾਰ,ਅਮਰੂਦ ਦੇ ਫਲਦਾਰ ਤੇ ਹਬਿਸਕਸ ਵਰਗੇ ਸਜਾਵਟੀ ਪੌਦੇ ਸ਼ਾਮਲ ਹਨ । ਇਸ ਮੌਕੇ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਦੇਵਕੀ ਨੰਦਨ ਸਕੱਤਰ ਵਿਜੇ ਆਰੀਆ ਤੇ ਮੈਨੇਜਮੈਂਟ ਦੇ ਹੋਰ ਸੀਨੀਅਰ ਮੈਂਬਰ ਸਾਹਿਬਾਨ ਤੇ ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਮਿਤ ਮਹਿਤਾ,ਐਡਵੋਕੇਟ ਨਵਦੀਪ ਅਰੋੜਾ, ਐਡਵੋਕੇਟ ਰਾਹੁਲ ਜਲਨ ਤੇ ਹੋਰ ਮੈਂਬਰ ਸਾਹਿਬਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਤੇ ਕਾਲਜ ਸਟਾਫ ਦੀ ਮੌਜੂਦਗੀ ਨਾਲ ਸ਼ਾਨਦਾਰ ਹੋ ਨਿਬੜਿਆ।

Post a Comment

0 Comments