ਅਮਲੋਹ, (ਰਿਸ਼ੂ ਗੋਇਲ) - ਹਲਕਾ ਅਮਲੋਹ ਵਿਖੇ ਸਥਿਤ ਕੁੱਝ ਫਿਲਿੰਗ ਸਟੇਸ਼ਨਾਂ ਦੇ ਮਾਲਕਾਂ ਤੇ ਅਪਰੇਟਰਾਂ ਵੱਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਆਪਣੇ ਵਹੀਕਲਾਂ ਵਿੱਚ ਪੰਪਾਂ ਤੋਂ ਪੈਟਰੋਲ, ਡੀਜ਼ਲ ਤੇ ਹੋਰ ਈਧਨ ਭਰਵਾਉਣ ਵਾਲ਼ੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਨਾਂ ਵੱਲੋਂ ਪੰਪ ਮਾਲਕਾ ਵੱਲੋਂ ਨਿਰਧਾਰਿਤ ਰੇਟਾਂ ਤੇ ਆਪਣੇ ਵਹੀਕਲਾਂ ਵਿੱਚ ਤੇਲ ਭਰਵਾਇਆ ਜਾਂਦਾ ਹੈ ਜਿਸ ਮੌਕੇ ਵੱਖ - ਵੱਖ ਕੰਪਨੀ ਦੇ ਪੰਪ ਮਾਲਕਾਂ ਵੱਲੋਂ ਆਪਣੇ ਫੀਲਿੰਗ ਸਟੇਸ਼ਨ ਤੇ ਲੋਕਾਂ ਨੂੰ ਆਪਣੇਂ ਵਹੀਕਲਾਂ ਦੇ ਟਾਇਰਾਂ ਵਿੱਚ ਮੁਫਤ ਹਵਾ, ਪੀਣ ਵਾਲਾ ਪਾਣੀ ਬਾਥਰੂਮ ਤੇ ਹੋਰ ਸਹੂਲਤਾਂ ਦੇਣ ਦਾ ਨਿਯਮ ਬਣਾਇਆ ਹੋਇਆ ਹੈ ਜਿਸ ਦਾ ਭੁਗਤਾਨ ਵੀ ਲੋਕਾਂ ਵੱਲੋਂ ਤੇਲ ਦੀ ਕੀਮਤ ਵਿੱਚ ਜੋੜ ਕੇ ਅਦਾ ਕੀਤਾ ਜਾਂਦਾ ਹੈ ਪੰਰਤੂ ਪੰਪ ਮਾਲਕਾਂ ਤੇ ਆਪਰੇਟਰਾਂ ਵੱਲੋਂ ਆਪਣੇ ਕਈ ਪੰਪਾਂ ਤੇ ਲੋਕਾਂ ਨੂੰ ਵਹੀਕਲਾਂ ਦੇ ਟਾਇਰਾਂ ਵਿੱਚ ਭਰਨ ਲਈ ਮੁਫਤ ਹਵਾ ਤੇ ਹੋਰ ਕਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਤੇਲ ਕੰਪਨੀਆਂ ਨੂੰ ਫੀਲਿੰਗ ਸਟੇਸ਼ਨਾਂ ਤੇ ਜਲਦ ਚੈਕਿੰਗ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਜਦੋਂ ਸਬੰਧਿਤ ਪੰਪ ਦੇ ਅਪਰੇਟਰ ਨਾਲ਼ ਵਹੀਕਲ ਵਿੱਚ ਹਵਾ ਭਰਨ ਦੀ ਗੱਲ ਆਖੀਂ ਗਈ ਤਾਂ ਪੰਪ ਅਪਰੇਟਰ ਨੇ ਦੱਸਿਆ ਕਿ ਉਨ੍ਹਾਂ ਦੀ ਹਵਾ ਭਰਨ ਦੀ ਮਸ਼ੀਨ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਖ਼ਰਾਬ ਪਈ ਹੈ ਜਿਸ ਕਾਰਨ ਉਹ ਹਵਾ ਨਹੀਂ ਭਰ ਸਕਦੇ।
ਫੋਟੋ :- ਸ਼ਹਿਰ ਅਮਲੋਹ ਵਿਖੇ ਫਿਲਿੰਗ ਸਟੇਸ਼ਨ ਤੇ ਖ਼ਰਾਬ ਪਈ ਹਵਾ ਭਰਨ ਦੀ ਮਸ਼ੀਨ ਦਾ ਦ੍ਰਿਸ਼।
Post a Comment