ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਨੂੰ ਟਿਕਟ ਐਲਾਨੇ ਜਾਣ ਤੇ ਹਾਈ ਕਮਾਂਡ ਦਾ ਧੰਨਵਾਦ (ਕੁਲਦੀਪ ਸਿੰਘ ਕੋਟ ਮੁਹੰਮਦ ਖਾਂ)


ਤਰਨ ਤਾਰਨ 16 ਮਾਰਚ ( ਜੀਵਨ ਜੱਜ, ਪ੍ਰਗਟ ਸਿੰਘ ) ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਸਰਦਾਰ ਲਾਲ ਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਉਮੀਦਵਾਰ ਐਲਾਨੇ ਜਾਣ ਤੇ ਕੁਲਦੀਪ ਸਿੰਘ ਕੋਟ ਮੁਹੰਮਦ ਖਾਂ ਨੇ ਦਿੱਲੀ ਹਾਈ ਕਮਾਂਡ ਅਤੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨਾਂ ਨੇ ਮਾਝੇ ਦੇ ਜਰਨੈਲ ਲਾਲ ਜੀਤ ਭੁੱਲਰ ਨੂੰ ਲੋਕ ਸਭਾ ਦੀ ਸੀਟ ਦੇ ਕੇ ਨਿਵਾਜਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਇੱਕਜੁੱਟ ਹੋ ਕੇ ਪਾਰਟੀ ਦੇ ਪ੍ਰਚਾਰ ਵਿਚ ਲੱਗ ਗਏ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਕਾਰਜਗਾਰੀ ਅਤੇ ਨੀਤੀਆਂ ਤੋ ਜਾਣੂ ਕਰਵਾਇਆ ਅਤੇ ਵਿਸ਼ਵਾਸ ਦਵਾਇਆ ਕਿ ਜੋ ਵਾਧੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤੇ ਉਹਨਾਂ ਵਿੱਚੋਂ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰ ਕੋਟ ਮੁਹੰਮਦ ਖਾਂ ਬਲਜਿੰਦਰ ਸਿੰਘ ਬਾਲਾ ,ਹਰਦੀਪ ਸਿੰਘ, ਬਲਜੀਤ ਸਿੰਘ ,ਬਾਬਾ ਦਿਲਬਾਗ ਸਿੰਘ, ਅਰਮਿੰਦਰ ਸਿੰਘ , ਹਰਿੰਦਰ ਸਿੰਘ , ਗਿਆਨ ਸਿੰਘ , ਚਰਨਜੀਤ ਸਿੰਘ ਚੰਨਾ, ਸੁਰਜੀਤ ਸਿੰਘ ਅਤੇ ਪਿੰਡ ਵਾਸੀ ਕੋਟ ਮੁਹੰਮਦ ਖਾਂ l

Post a Comment

Previous Post Next Post