ਪੰਜਾਬ ਬਿਜਲੀ ਬੋਰਡ ਕਾਰਪੋਰੇਸ਼ਨ ਲਿਮਿਟਡ ਦੇ ਡਾਇਰੈਕਟਰ ਸਰਦਾਰ ਜਸਬੀਰ ਸਿੰਘ ਜੀ ਸੁਰ ਸਿੰਘ ਪੰਡੋਰੀ ਰਣ ਸਿੰਘ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚੇ


 ਤਰਨ ਤਾਰਨ16 ਮਾਰਚ ,(ਪ੍ਰਗਟ ਸਿੰਘ ਜੀਵਨ ਜੱਜ )ਪੰਜਾਬ ਬਿਜਲੀ ਬੋਰਡ ਕਾਰਪੋਰੇਸ਼ਨ ਲਿਮਿਟਡ ਦੇ ਡਾਇਰੈਕਟਰ ਸਰਦਾਰ ਜਸਬੀਰ ਸਿੰਘ ਜੀ ਸੁਰ ਸਿੰਘ ਅੱਜ ਪੰਡੋਰੀ ਰਣ ਸਿੰਘ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚੇ ਉਹਨਾਂ ਦੇ ਪਹੁੰਚਣ ਤੇ ਪੰਡੋਰੀ ਰਣ ਸਿੰਘ ਤੇ ਇਲਾਕੇ ਦੇ ਸੀਨੀਅਰ ਆਗੂ ਤੇ ਵਲੰਟੀਅਰ ਪਹੁੰਚੇ ਜਿਨਾਂ ਨੇ ਸਰਦਾਰ ਜਸਬੀਰ ਸਿੰਘ ਦਾ ਕੁਲਦੀਪ ਸਿੰਘ ਰੰਧਾਵਾ ਦੇ ਗ੍ਰਹਿ ਪਹੁੰਚਣ ਤੇ ਸਵਾਗਤ ਕੀਤਾ ਉਥੇ ਗੱਲਬਾਤ ਕਰਦੇ ਹੋਏ ਸਰਦਾਰ ਜਸਬੀਰ ਸਿੰਘ ਸੁਰ ਸਿੰਘ ਨੇ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਸਾਹਿਬਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਬਿਜਲੀ ਦੀਆਂ ਜਿੰਨੀਆਂ ਵੀ ਸਮੱਸਿਆ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕੀਤਾ ਗਿਆ ਹੈ ਰਹਿੰਦੀਆਂ ਵੀ ਜਿਹੜੀ ਕੋਈ ਹੋਏਗੀ ਉਹਨਾਂ ਨੂੰ ਵੀ ਬਹੁਤ ਜਲਦੀ ਜਿਹੜਾ ਠੀਕ ਕਰ ਦਿੱਤਾ ਜਾਵੇਗਾ।  ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਡਾਕਟਰ ਕੁਲਦੀਪ ਸਿੰਘ ਰੰਧਾਵਾ ਨੇ ਸਰਦਾਰ ਜਸਬੀਰ ਸਿੰਘ ਦੇ ਪਹੁੰਚਣ ਤੇ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਕੁਲਦੀਪ ਸਿੰਘ ਰੰਧਾਵਾ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਤਰਨ ਤਾਰਨ ਦਵਿੰਦਰ ਸਿੰਘ ਰੰਧਾਵਾ ਐਸਡੀਓ ਅਮਰੀਕ ਸਿੰਘ ਜੇ   ਈ ਅਰਸ਼ਦੀਪ ਸਿੰਘ ਡਾਕਟਰ ਕਾਰਜ ਸਿੰਘ ਰੰਧਾਵਾ ਪ੍ਰਧਾਨ ਕਿਸਾਨ ਵਿੰਗ ਜਗਦੀਸ਼ ਸਿੰਘ ਸਰਪੰਚ ਆਲਮਬੀਰ ਸਿੰਘ ਗੁਰਮੁਖ ਸਿੰਘ ਜ਼ਿਲਾ ਪ੍ਰਧਾਨ ਯੂਥ ਵਿੰਗ ਮੋਹਨ ਸਿੰਘ ਪੰਡੋਰੀ ਸਿੱਧਵਾਂ ਨਰਿੰਦਰ ਸਿੰਘ  ਦਰਬਾਰਾ ਸਿੰਘ ਪ੍ਰਧਾਨ ਜਸਵੀਰ ਸਿੰਘ ਵੀਰ ਸਿੰਘ ਅਰਵਿੰਦਰ ਸਿੰਘ ਕਿਰਪਾਲ ਸਿੰਘ  ਜੋਤਾ ਸਿੰਘ ਰਣਦੀਪ ਸਿੰਘ ਕੈਰੋਵਾਲ  ਦਿਲਬਾਗ ਸਿੰਘ ਬਲਵਿੰਦਰ  ਸਿੰਘ ਆਦਿ ਹਾਜ਼ਰ ਸਨ 


Post a Comment

Previous Post Next Post