ਮਾਣਯੋਗ ਹਾਈਕੋਰਟ ਦੇ ਜਸਟਿਸ ਨੇ ਅਦਾਲਤ ਕੰਪਲੈਕਸ ਅਮਲੋਹ ਵਿਖੇ ਕੀਤਾ ਸਲਾਨਾ ਨਿਰੀਖਣ ਬਾਰ ਐਸੋਸੀਏਸ਼ਨ ਅਮਲੋਹ ਦੇ ਮੈਂਬਰਾਂ ਨੇ ਕੀਤਾ ਸਨਮਾਨ


ਅਮਲੋਹ, (ਰਿਸ਼ੂ ਗੋਇਲ) - ਮਾਣਯੋਗ ਹਾਈਕੋਰਟ ਦੇ ਜਸਟਿਸ ਗੁਰਵੀਰ ਸਿੰਘ ਵੱਲੋਂ ਅੱਜ ਅਦਾਲਤ ਕੰਪਲੈਕਸ ਅਮਲੋਹ ਦਾ ਵਿਸ਼ੇਸ਼ ਦੋਰਾ ਕੀਤਾ ਗਿਆ ਜਿਸ ਮੌਕੇ ਜਸਟਿਸ ਗੁਰਵੀਰ ਸਿੰਘ ਵੱਲੋਂ ਸਥਾਨਕ ਅਦਾਲਤਾਂ ਦਾ ਸਲਾਨਾ ਨਿਰੀਖਣ ਕੀਤਾ ਗਿਆ ਜਿਸ ਮੌਕੇ ਸਬ ਡਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਸੈਂਪੀ ਚੋਧਰੀ, ਸਿਵਲ ਜੱਜ ਜੂਨੀਅਰ ਡਿਵੀਜ਼ਨ ਗੁਰਿੰਦਰ ਸਿੰਘ, ਸਿਵਲ ਜੱਜ ਜੂਨੀਅਰ ਡਿਵੀਜ਼ਨ ਖਿਆਤੀ ਗੋਇਲ ਹਾਜ਼ਰ ਸਨ। ਇਸ ਮੌਕੇ ਨਿਰੀਖਣ ਉਪਰੰਤ ਜਸਟਿਸ ਗੁਰਵੀਰ ਸਿੰਘ ਤੇ ਸੈਸ਼ਨ ਜੱਜ ਅਰੁਣ ਗੁਪਤਾ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਮੌਕੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਵਲੋਂ ਜਸਟਿਸ ਗੁਰਵੀਰ ਸਿੰਘ ਤੇ ਸੈਸ਼ਨ ਜੱਜ ਅਰੁਣ ਗੁਪਤਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਕੀਲ ਭਾਈਚਾਰੇ ਵਲੋਂ ਜਸਟਿਸ ਗੁਰਵੀਰ ਸਿੰਘ ਤੇ ਸੈਸ਼ਨ ਜੱਜ ਅਰੁਣ ਗੁਪਤਾ ਨੂੰ ਵਕੀਲਾਂ ਨੂੰ ਆਉਂਣ ਵਾਲੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਕਰਵਾਇਆ ਗਿਆ ਅਤੇ ਅਦਾਲਤ ਕੰਪਲੈਕਸ ਅਮਲੋਹ ਨੂੰ ਜ਼ਲਦ ਨਵੇਂ ਬਣੇਂ ਅਦਾਲਤ ਕੰਪਲੈਕਸ ਵਿੱਚ ਸ਼ਿਫਟ ਕਰਨ ਦੀ ਗੱਲ ਆਖੀਂ ਗਈ ਜਿਸ ਮੌਕੇ ਜਸਟਿਸ ਗੁਰਵੀਰ ਸਿੰਘ ਤੇ ਸੈਸ਼ਨ ਜੱਜ ਅਰੁਣ ਗੁਪਤਾ ਵਲੋਂ ਜ਼ਲਦ ਵਕੀਲਾਂ ਨੂੰ ਆ ਰਹੀਆਂ ਸੱਮਸਿਆਵਾਂ ਨੂੰ ਦੂਰ ਕਰਨ ਤੇ ਪੁਰਾਣੇ ਅਦਾਲਤ ਕੰਪਲੈਕਸ ਨੂੰ ਨਵੇਂ ਬਣੇਂ ਅਦਾਲਤ ਕੰਪਲੈਕਸ ਵਿਖੇ ਸ਼ਿਫਟ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ  ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਸੈਕਟਰੀ ਐਡਵੋਕੇਟ ਨਵਜੋਤ ਸਿੰਘ, ਸਾਬਕਾ ਪ੍ਰਧਾਨ ਅਮਰੀਕ ਸਿੰਘ ਔਲਖ, ਸਾਬਕਾ ਪ੍ਰਧਾਨ ਸਤਨਾਮ ਸਿੰਘ ਭਗੜਾਣਾ, ਕੋਪਟ ਮੈਂਬਰ ਐਡਵੋਕੇਟ ਮਯੰਕ ਸ਼ਰਮਾ, ਕੋਪਟ ਮੈਂਬਰ ਮੋਹਿਤ ਪੂਰੀ, ਰਾਜੇਸ਼ ਜਾਲੂ, ਜਤਿੰਦਰ ਕਰਕਰਾ, ਬੋਬਿਨ ਕਰਕਰਾ, ਮੁਨੀਸ਼ ਮੋਦੀ, ਖਜਾਨਚੀ ਚਰਨਜੀਤ ਸਿੰਘ ਅਰੋੜਾ, ਯਾਦਵਿੰਦਰ ਸਿੰਘ ਰਾਏ, ਦੇਵ ਰਤਨ ਸ਼ਰਮਾ, ਵਰਿੰਦਰ ਸਿੰਘ ਬੈਂਸ, ਸੁਨੀਲ ਗਰਗ, ਜੁਆਇੰਟ ਸੈਕਟਰੀ ਸੀਤਲ ਸ਼ਰਮਾ, ਰਿਸ਼ਵ ਭਾਰਦਵਾਜ, ਨਮਨ ਗੋਇਲ, ਅਜ਼ੇ ਕੁਮਾਰ ਮਸ਼ਾਲ, ਤੇਜਵੰਤ ਸਿੰਘ ਧਾਮੀ, ਹਰਿੰਦਰ ਸਿੰਘ ਧਾਮੀ, ਹਰਵਿੰਦਰ ਸਿੰਘ ਰੰਧਾਵਾ, ਭਾਸਕਰ ਵਰਮਾ, ਅਸ਼ੋਕ ਕੁਮਾਰ ਬਾਂਸਲ, ਰੋਬਿਨ ਬਾਂਸਲ, ਗੋਰਵ ਗਰਗ, ਮੋਹਿਤ ਗਰਗ, ਕਮਲਪ੍ਰੀਤ ਸਿੰਘ ਮਾਨ ਕੋਟਲੀ, ਰਾਜ ਕੁਮਾਰ ਦੇਵੜਾ, ਡਿੰਪਲ ਸ਼ਰਮਾ, ਲਖਵਿੰਦਰ ਸਿੰਘ, ਨਵੀਨ ਵਰਮਾ, ਰਾਮ ਗੋਪਾਲ ਸਾਰਧਾ, ਮੇਵਾ ਸਿੰਘ, ਰਮਨੀਤ ਕੌਰ, ਅਮਰੀਕ ਸਿੰਘ ਭੰਦੋਹਲ, ਰਮਨ ਬਾਂਸਲ, ਬੂਟਾ ਸਿੰਘ, ਸ਼ਮੀਰ ਸ਼ਰਮਾ, ਮਨਦੀਪ ਸਿੰਘ, ਰੋਹਿਤ ਸ਼ਰਮਾ ਤੇ ਜਸਟਿਸ ਤੇ ਸੈਸ਼ਨ ਜੱਜ ਸਾਹਿਬਾਨ ਦੀਆਂ ਧਰਮ ਪਤਨੀਆਂ ਹਾਜ਼ਰ ਸਨ।

ਫੋਟੋ :- ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਤੇ ਹੋਰ ਵਕੀਲ ਸਾਹਿਬਾਨ ਜਸਟਿਸ ਗੁਰਵੀਰ ਸਿੰਘ ਤੇ ਸੈਸ਼ਨ ਜੱਜ ਅਰੁਣ ਗੁਪਤਾ ਦਾ ਸਨਮਾਨ ਕਰਦੇ ਹੋਏ।

Post a Comment

Previous Post Next Post