ਸੇਵਾ ਕਾਰਜ ਲਈ ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸਮਿਤੀ ਦਾ ਗਠਨ



ਅਮਲੋਹ, (ਰਿਸ਼ੂ ਗੋਇਲ) - ਸ਼੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਅਤੇ ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਦੀ ਮੀਟਿੰਗ ਟਰੱਸਟ ਦੇ ਮੈਂਬਰਾਂ ਅਤੇ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੇਅਰਮੈਨ ਸੁਸ਼ੀਲ ਬਾਂਸਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦਾ ਗਠਨ ਕਰਨ ਤੇ ਵਿਚਾਰ ਚੱਲ ਰਿਹਾ ਸੀ ਤੇ ਅੱਜ ਇਸ ਕੰਮ ਨੂੰ ਨੇਪਰੇ ਚਾੜ੍ਹਨ ਤੋਂ ਬਾਅਦ ਨਵੀਂ ਬਣੀ ਸੇਵਾ ਸੰਮਤੀ ਦੇ ਮੈਂਬਰਾਂ ਦੀ ਮੀਟਿੰਗ ਮੰਦਿਰ ਹਾਲ ਵਿੱਚ ਹੋਈ ਜਿਸ ਮੌਕੇ ਕਮੇਟੀ ਪ੍ਰਧਾਨ ਰਜਨੀਸ਼ ਗਰਗ ਨੇ ਕਿਹਾ ਕਿ ਸੇਵਾ ਸੰਮਤੀ ਦਾ ਕੰਮ ਸਿਰਫ਼ ਤੇ ਸਿਰਫ਼ ਟਰੱਸਟ ਅਤੇ ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਰਲ ਕੇ ਸੇਵਾ ਕਰਨਾ ਹੀ ਮੁੱਖ ਟੀਚਾ ਹੋਵੇਗਾ। ਉਨਾਂ ਕਿਹਾ ਕਿ ਸੇਵਾ ਕਾਰਜ ਕਰਕੇ ਹੀ ਨਵੇਂ ਮੈਂਬਰ ਕਮੇਟੀ ਨਾਲ ਜੁੜੇ ਰਹਿ ਸਕਦੇ ਹਨ। ਕਮੇਟੀ ਦੇ ਖਜ਼ਾਨਚੀ ਹਰੀਸ਼ ਸਿੰਗਲਾ ਨੇ ਕਿਹਾ ਕਿ ਮਾਵਾਂ-ਭੈਣਾਂ ਦੇ ਸਹਿਯੋਗ ਨਾਲ ਹੀ ਅਸੀਂ ਸਮਾਜ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਰ ਵੀ ਮਜ਼ਬੂਤੀ ਨਾਲ ਕੰਮ ਕਰ ਸਕਦੇ ਹਾਂ। ਚੇਅਰਮੈਨ ਵਿਨੈ ਪੁਰੀ ਨੇ ਸਾਰੇ ਨਵੇਂ ਮੈਂਬਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਅਤੇ ਸਮੂਹ ਮੈਂਬਰਾਂ ਨੂੰ ਸ਼੍ਰੀ ਹਨੂੰਮਾਨ ਜਨਮ ਮਹਾਉਤਸਵ, ਆਉਣ ਵਾਲੇ ਮਾਤਾ ਦੇ ਮੇਲਿਆਂ ਅਤੇ ਸਾਲਾਨਾ ਉਤਸਵ ਅਤੇ  

ਹੋਰ ਹੋਣ ਵਾਲੇ ਸਮਾਗਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਬੇਨਤੀ ਕੀਤੀ, ਇਸ ਮੀਟਿੰਗ ਵਿੱਚ ਸ਼੍ਰੀ  ਸ਼ੀਤਲਾ ਮਾਤਾ ਮੰਦਿਰ ਦੇ ਮੁੱਖ ਪੂਜਾਰੀ ਪੰਡਿਤ ਦੀਪਕ ਸ਼ਰਮਾ ਹਾਜ਼ਰ ਸਨ। ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੇ ਸਮੂਹ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮਾਂ ਦਰਬਾਰ ਵਿੱਚ ਸੇਵਾ ਪ੍ਰਾਪਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਸ਼੍ਰੀ ਮਤੀ ਪਿੱਕੀ ਅਰੋੜਾ, ਵਿਜੇ ਪੁਰੀ, ਮੀਨਾ ਗੋਇਲ, ਮੋਨੀ ਜਿੰਦਲ, ਸਮ੍ਰਿਤੀ ਗਰਗ, ਆਂਚਲ ਗਰਗ, ਸਪਨਾ ਵਰਮਾ, ਇੰਦੂ ਸੂਦ, ਜੋਤੀ ਕੱਕੜ, ਅਰਚਨਾ ਗਰਗ, ਪੂਨਮ ਗਰਗ, ਡਾ: ਸੋਨੀਆ ਪੁਰੀ, ਕਿਰਨ ਸੂਦ, ਪੂਜਾ ਪੁਰੀ, ਬਿੰਦੂ ਬਾਤਿਸ਼, ਮੀਨੂੰ ਜਿੰਦਲ, ਰਜਨੀ ਜਿੰਦਲ, ਸ਼ੈਲੀ ਮੋਦੀ, ਆਰਤੀ ਧੀਰ, ਪ੍ਰਿਅੰਕਾ ਗਰਗ, ਰਿਤੂ ਗਰਗ, ਜੋਤੀ ਮੜਕਣ ਮੈਂਬਰ ਹਾਜ਼ਰ ਸਨ।

ਫੋਟੋ :- ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੇ ਮੈਂਬਰ ਮੀਟਿੰਗ ਦੌਰਾਨ।

Post a Comment

Previous Post Next Post