ਪਿੰਡ ਰੌਸ਼ਨਵਾਲਾ ਵਿਖੇ ਅੱਜ ਇਕ ਪੀ ਆਰ ਟੀ ਸੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ
ਭਵਾਨੀਗੜ੍ਹ 17 ਅਪ੍ਰੈਲ (ਮਨਦੀਪ ਕੌਰ ਮਾਝੀ) ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਰੌਸ਼ਨਵਾਲਾ ਨੇੜੇ ਅੱਜ ਸਵੇਰੇ ਇਕ ਪੀ ਆਰ ਟੀ ਸੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੂਚਨਾ ਮਿਲਦਿਆਂ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ (ਐੱਸ ਐੱਸ ਐੱਫ) ਦੇ ਏ ਐੱਸ ਆਈ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਘੁਮੰਢ ਸਿੰਘ ਵਾਲਾ ਦੇ ਰੂਪ 'ਚ ਹੋਈ ਹੈ।
ਪੁਲੀਸ ਮੁਤਾਬਕ ਮੋਟਰਸਾਈਕਲ ਸਵਾਰ ਪਿੰਡ ਰੋਸ਼ਨਵਾਲਾ ਨੇੜੇ ਹਾਈਵੇਅ 'ਤੇ ਡਿਵਾਈਡਰ ਨੂੰ ਤੋੜ ਕੇ ਬਣਾਏ ਗਏ ਅਣਅਧਿਕਾਰਤ ਕੱਟ ਤੋਂ ਸੜਕ ਪਾਰ ਕਰ ਰਿਹਾ ਸੀ, ਤਾਂ ਅਚਾਨਕ ਇਸ ਦੌਰਾਨ ਸੰਗਰੂਰ ਤੋਂ ਪਟਿਆਲੇ ਵੱਲ ਜਾਂਦੀ ਪੀ ਆਰ ਟੀ ਸੀ ਦੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ

Post a Comment