ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ

 ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ 


ਫਤਹਿਗੜ੍ਹ ਸਾਹਿਬ , 22 ਮਈ ( ਮਲਕੀਤ ਸਿੰਘ ਭਾਮੀਆਂ ਪ੍ਰੈਸ ਬਿਊਰੋ ਚੀਫ ਫਤਹਿਗੜ੍ਹ ਸਾਹਿਬ ) :- ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਮੌਜੂਦ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ( ਦੁਫੇੜਾ ਸਾਹਿਬ ) ਦੇ ਮੁੱਖੀ ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਈ। ਬਾਬਾ ਰਾਮ ਸਿੰਘ ਗੰਡੂਆਂ ਵਾਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। 24 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵੱਜੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਦੀ ਸਿੱਖਿਆ ਸਦਾ ਹੀ ਸੱਭ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਦੱਸ ਦਈਏ ਕਿ ਕ੍ਰਿਕਟ ਯੁਵਰਾਜ ਸਿੰਘ ਦਾ ਪਰਿਵਾਰ ਇੰਨਾਂ ਦੇ ਡੇਰੇ ਨਾਲ ਕਾਫੀ ਸਮੇਂ ਤੋਂ ਅਸ਼ੀਰਵਾਦ ਲੈਣ ਆਉਂਦੇ ਰਹਿੰਦੇ ਸਨ। ਯੁਵਰਾਜ ਸਿੰਘ ਨੇ ਨਵੰਬਰ 2016 ਵਿੱਚ ਅਪਣਾ ਵਿਆਹ ਇਸੇ ਡੇਰੇ ਵਿੱਚ ਸਾਧਾਰਨ ਤਰੀਕੇ ਨਾਲ ਕੀਤਾ ਸੀ। ਯੁਵਰਾਜ ਸਿੰਘ ਜਦੋਂ ਕੈਂਸਰ ਨਾਲ ਜੁਝ ਰਹੇ ਸਨ ਤਾਂ ਉਸ ਸਮੇਂ ਵੀ ਕਈ ਵਾਰ ਡੇਰਾ ਮੁੱਖੀ ਤੋਂ ਅਸ਼ੀਰਵਾਦ ਲੈਣ ਆਉਂਦੇ ਰਹਿੰਦੇ ਸਨ। ਇਸ ਤੋਂ ਇਲਾਵਾ ਹਰਭਜਨ ਸਿੰਘ ਵੀ ਯੁਵਰਾਜ ਨਾਲ ਇੱਥੇ ਨਮਸਤਕ ਹੋਏ ਸਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸਰਹਿੰਦ ਚੰਡੀਗੜ੍ਹ ਰੋਡ ਤੇ ਸਥਿਤ ਹੈ। ਇਸ ਡੇਰੇ ਨਾਲ ਕਈ ਮਹਾਨ ਸਿਆਸਤਦਾਨਾਂ ਦੀ ਸ਼ਰਧਾ ਵੀ ਜੁੜੀ ਹੋਈ ਹੈ। ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੀ ਕਈ ਵਾਰ ਡੇਰਾ ਮੁੱਖੀ ਬਾਬਾ ਰਾਮ ਸਿੰਘ ਜੀ ਨੂੰ ਮਿਲੇ। ਸਾਬਕਾ ਪ੍ਰਧਾਨ ਕਾਂਗਰਸ ਤੇ ਮੈਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ 'ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਕਈ ਸਿਆਸਤਦਾਨ ਵੀ ਅਕਸਰ ਇੱਥੇ ਆਉਂਦੇ ਰਹਿੰਦੇ ਹਨ।

Post a Comment

Previous Post Next Post