ਅੰਤਿਮ ਅਰਦਾਸ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਮੰਡੇਰ ਪਿੰਡ ਕਲਾਲ ਮਾਜਰਾ (ਬਰਨਾਲਾ) ਵਿਖੇ ਹੋਈ


ਕਲਾਲ ਮਾਜਰਾ (ਬਲਜਿੰਦਰ ਸਿੰਘ ਢਿੱਲੋਂ ਰਾਜਵਿੰਦਰ ਸਿੰਘ ਕਲਾਲ ਮਾਜਰਾ) ਸਾਵਕਾ ਸਰਪੰਚ ਸਰਦਾਰ ਰਛਪਾਲ ਸਿੰਘ ਮੰਡੇਰ ਪਿੰਡ ਕਲਾਲ ਮਾਜਰਾ ਜੀ ਦੀ ਬਹੁਤ ਹੀ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਮੰਡੇਰ ਸਤਿਗੁਰਾਂ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਆਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਓਨਾ ਦੇ ਸਾਰੇ ਹੀ ਪਰਵਿਰ ਵੱਲੋਂ ਰਲ ਮਿਲ ਕੇ ਰੂਹ ਦੇ ਭਲੇ ਲਈ ਆਪਣੇ ਗ੍ਰਹਿ ਵਿਖੇ ਰੱਬੀ ਬਾਣੀ ਦੇ ਜਾਪ ਤੋਂ ਉਪਰੰਤ ਪਿੰਡ ਚਲੇ ਗੁਰਦੁਆਰਾ ਸਾਹਿਬ ਵਿੱਚ ਮਾਤਾ ਹਰਜਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਹੋਈ, ਰਾਗੀ ਭਾਈ ਰਾਜਵਿੰਦਰ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਇਸ ਮੌਕੇ ਵੱਖੋ ਵੱਖਰੀਆਂ ਪਾਰਟੀਆਂ ਦੇ ਪਹੁੰਚੇ ਆਗੂ ਸੰਤ ਬਲਬੀਰ ਸਿੰਘ ਘੁੰਨਸ ਮਹਿਲ ਕਲਾਂ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਕੁਲਵੰਤ ਸਿੰਘ ਕੰਤਾ ਬਰਨਾਲਾ ਲਾਭ ਸਿੰਘ ਠੀਕਰੀਵਾਲਾ ਪ੍ਰਿੰਸੀਪਲ ਅਜੀਤ ਸਿੰਘ ਸਰਕਾਰੀ ਸੀਨੀਅਰ ਸਕੂਲ ਬਲਵਿੰਦਰ ਸਿੰਘ ਗਿੱਲ ਮਹਿਲ ਕਲਾਂ ਦਾ ਸਮੁੱਚਾ ਸਟਾਫ ਸੰਸਾਰ ਸਿੰਘ ਅਤੇ ਰਿਸ਼ਤੇ ਦਾਰ ਸਮੂਹ ਨਗਰ ਪਿੰਡ ਕਲਾਲ ਮਾਜਰਾ  ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਮੌਕੇ ਤੇ ਹਾਜ਼ਰੀਆਂ ਭਰੀਆਂ 

Post a Comment

Previous Post Next Post