ਭਾਰੀ ਮੀਂਹ,ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਫਸਲਾਂ ਅਤੇ ਪਸ਼ੂਆਂ ਦਾ ਸਰਕਾਰ ਤੁਰੰਤ ਕਰੇ ਮੁਆਵਜ਼ਾ ਜਾਰੀ -ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

 ਭਾਰੀ ਮੀਂਹ,ਗੜੇਮਾਰੀ ਨਾਲ ਨੁਕਸਾਨੀਆਂ ਗਈਆਂ ਫਸਲਾਂ ਅਤੇ ਪਸ਼ੂਆਂ ਦਾ ਸਰਕਾਰ ਤੁਰੰਤ ਕਰੇ ਮੁਆਵਜ਼ਾ ਜਾਰੀ -ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

ਬਿਨਾਂ ਗਿਰਦਾਵਰੀ ਕੀਤੇ ਫਸਲਾਂ ਅਤੇ ਨੁਕਸਾਨੇ ਪਸ਼ੂਆਂ ਦਾ ਮੁਆਵਜ਼ਾ ਦੇਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਵਾਅਦਾ ਕਰਨ ਪੂਰਾ 



ਮਹਿਲ ਕਲਾਂ  5 ਅਪ੍ਰੈਲ ( ਰਾਜਵਿੰਦਰ ਸਿੰਘ ਕਲਾਲ ਮਾਜਰਾ ਬਲਜਿੰਦਰ ਸਿੰਘ ਢਿੱਲੋਂ  ) ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਫਸਲਾਂ ਅਤੇ ਪਸ਼ੂਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਸਬੰਧੀ ਅਜਾਦ ਕਿਸਾਨ ਮੋਰਚਾ ਪੰਜਾਬ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਦਲਜੀਤ ਸਿੰਘ ਦਾਨੇਵਾਲਾ ਜਨਰਲ ਸਕੱਤਰ ਪੰਜਾਬ,ਕੋਰ ਕਮੇਟੀ ਮੈਂਬਰ ਪੰਜਾਬ ਗੁਰਨਾਮ ਸਿੰਘ ਅਬੋਹਰ ਨੇ ਸਰਕਾਰ ਤੋਂ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ,ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਕਈ ਥਾਵਾਂ ’ਤੇ ਪਸ਼ੂ ਵੀ ਜਖਮੀ ਹੋਏ ਹਨ ਜਿਵੇਂ ਕੇ ਕੋਟ ਸਦਰ ਖਾਂ ਦੇ ਕਿਸਾਨ ਪਿੱਪਲ ਸਿੰਘ ਦਾ ਮੱਝਾਂ ਵਾਲਾ ਬਰਾਂਡਾ ਮੀਂਹ ਅਤੇ ਗੜੇਮਾਰੀ ਨਾਲ ਡਿੱਗਣ ਕਾਰਨ ਸਾਰੇ ਪਸ਼ੂ ਥੱਲੇ ਆ ਗਏ ਸਨ ਅਤੇ ਕਾਫੀ ਗੰਭਰ ਜਖਮੀ ਹੋ ਗਏ ਹਨ,ਇਸ ਮੀਹ ਅਤੇ ਗੜੇਮਾਰੀ ਨਾਲ ਕਿਸਾਨਾਂ ਨੂੰ ਦੋਹਰਾ ਝਟਕਾ ਲੱਗਿਆ ਹੈ। ਇਸ ਲਈ ਸਰਕਾਰ ਨੂੰ ਦੇਰੀ ਬਿਨਾਂ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ,ਸੁੱਖ ਗਿੱਲ ਮੋਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਬਿਨਾਂ ਗਿਰਦਾਵਰੀ ਕੀਤੇ ਵੀ ਨੁਕਸਾਨੀ ਫਸਲਾਂ ਅਤੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ,ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਤਰ੍ਹਾਂ ਦੀ ਕੁਦਰਤੀ ਆਫਤ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ, ਇਸ ਲਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ,ਇਸ ਮੌਕੇ ਦਲਜੀਤ ਸਿੰਘ ਸਰਪੰਚ ਦਾਨੇਵਾਲਾ ਜਨਰਲ ਸਕੱਤਰ ਪੰਜਾਬ ਬੀਕੇਯੂ ਤੋਤੇਵਾਲ,ਕੋਰ ਕਮੇਟੀ ਮੈਂਬਰ ਪੰਜਾਬ ਗੁਰਨਾਮ ਸਿੰਘ ਅਬੋਹਰ ਸ਼੍ਰੀ ਮੁਕਤਸਰ ਸਾਹਿਬ ਇਸਤਰੀ ਵਿੰਗ ਜਿਲਾ ਪ੍ਰਧਾਨ ਗੁਰਵਿੰਦਰ ਕੌਰ, ਮਨਪ੍ਰੀਤ ਬਲਾਕ ਪ੍ਰਧਾਨ ਪਰਮਜੀਤ ਕੌਰ ਮੀਤ ਪ੍ਰਧਾਨ ਬਲਜਿੰਦਰ ਕੌਰ ਬਲਾਕ ਪ੍ਰਧਾਨ ਜਰਨੈਲ ਸਿੰਘ ਕੋਲਿਆਂ ਵਾਲੀ ਦਾ ਬਲਾਕ ਪ੍ਰਧਾਨ ਚੰਦਨਦੀਪ ਸਿੰਘ ਰੌਂਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬੀਕੇਯੂ ਤੋਤੇਵਾਲ,ਤਲਵਿੰਦਰ ਗਿੱਲ ਜਿਲ੍ਹਾ ਯੂਥ ਪ੍ਰਧਾਨ ਮੋਗਾ ਬੀਕੇਯੂ ਤੋਤੇਵਾਲ ,ਕੁਲਜੀਤ ਸਿੰਘ ਰੌਂਤਾ ਜਿਲ੍ਹਾ ਯੂਥ ਪ੍ਰਧਾਨ ਮੋਗਾ ਸ਼ਹਿਰੀ,ਪਰਦੀਪ ਸ਼ਹਿਰੀ ਪ੍ਰਧਾਨ ਮੁੱਦਕੀ,ਬਲਦੇਵ ਕੁਮਾਰ ਰੌਂਤਾ,ਮਾਸਟਰ ਹਰਪ੍ਰੀਤ ਸਿੰਘ ਕੈਂਥ ਸਰਾਂਵਾਲੀ,ਜਰਨੈਲ ਸਿੰਘ ਰੌਂਤਾ ਹਾਜਰ ਸਨ ।

Post a Comment

Previous Post Next Post