ਸ਼ਹਿਰ ਭਵਾਨੀਗੜ੍ਹ ਵਿਖੇ ਬਿਨ੍ਹਾਂ ਨੰਬਰ ਪਲੇਟ ਮੋਟਰਸਾਈਕਲ ਤੇ ਆਏ ਨੌਜਵਾਨ 70 ਹਜ਼ਾਰ ਦੇ ਦੋ ਮੋਬਾਈਲ ਲੈ ਫਰਾਰ ਹੋ ਗਏ
ਭਵਾਨੀਗੜ੍ਹ 17 ਅਪ੍ਰੈਲ (ਮਨਦੀਪ ਕੌਰ ਮਾਝੀ) ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨ ਸ਼ਹਿਰ ਦੇ ਵਾਲਮੀਕ ਚੌਕ 'ਚੋਂ ਇੱਕ ਮੋਬਾਈਲਾਂ ਦੀ ਦੁਕਾਨ ਤੋਂ ਦੁਕਾਨਦਾਰ ਨੂੰ ਚਕਮਾ ਦੇ ਕੇ ਦੋ ਮਹਿੰਗੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।
ਇਸ ਸਬੰਧੀ ਧਵਨ ਮੋਬਾਈਲ ਸ਼ਾਪ ਦੇ ਮਾਲਕ ਵਿੱਕੀ ਧਵਨ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਕਰੀਬ 8 ਵਜੇ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਵਿਚ ਦਾਖ਼ਲ ਹੋਏ ਤੇ ਉਨਾਂ ਨੇ ਸਾਨੂੰ ਵੱਖ-ਵੱਖ ਮਾਡਲ ਦੇ ਮੋਬਾਈਲ ਦਿਖਾਉਣ ਲਈ ਕਿਹਾ ਮੋਬਾਇਲ ਦੇਖਣ ਦੌਰਾਨ ਉਨਾਂ 'ਚੋਂ ਇੱਕ ਨੌਜਵਾਨ ਦੁਕਾਨ ਚੋਂ ਬਾਹਰ ਚਲਾ ਗਿਆ ਤੇ ਮੋਟਰਸਾਈਕਲ ਸਟਾਰਟ ਕਰਕੇ ਤਿਆਰ ਹੋ ਗਿਆ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਮੋਬਾਈਲ ਫੋਨ ਦੇਖ ਰਿਹਾ ਨੌਜਵਾਨ ਉਨਾਂ ਨੂੰ ਗੱਲਾਂ ਵਿਚ ਲਗਾ ਕੇ ਦੋ ਮਹਿੰਗੇ ਆਈਫੋਨ, ਜਿਨ੍ਹਾਂ ਦੀ ਕੀਮਤ 70 ਹਜ਼ਾਰ ਦੇ ਕਰੀਬ ਬਣਦੀ ਹੈ ਬਾਹਰ ਸਟਾਰਟ ਕਰਕੇ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਦੋਵੇਂ ਲੁਟੇਰੇ ਨੌਜਵਾਨਾਂ ਦੀ ਤਸਵੀਰ ਸਪੱਸ਼ਟ ਰੂਪ ਵਿਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਲੁਟੇਰੇ ਬਿਨ੍ਹਾਂ ਨੰਬਰ ਪਲੇਟ ਲੱਗੇ ਮੋਟਰਸਾਈਕਲ 'ਤੇ ਆਏ ਸਨ ਜੋ ਭਗਤ ਸਿੰਘ ਚੌਕ ਵੱਲ ਭੱਜ ਕੇ ਅੱਖਾਂ ਤੋਂ ਓਝਲ ਹੋ ਗਏ।ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਹੈ। ਸ਼ਹਿਰ ਦੇ ਮੇਨ ਚੌਕ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਉਧਰ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ

Post a Comment