ਪਟਿਆਲਾ ਵਿੱਚ ਕਾਂਗਰਸ ਦੀ ਹਨੇਰੀ,ਵੱਡੀ ਗਿਣਤੀ ਵਿੱਚ ਮੌਜੂਦਾ ਕੌਂਸਲਰਾਂ ਨੇ ਫੜਿਆ ਕਾਂਗਰਸ ਦਾ ਪੱਲਾ..



 ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਇੱਕ ਵੱਡੀ ਲਹਿਰ ਬਣਨ ਵੱਲ ਵਧ ਰਹੀ ਹੈ। ਹੁਣ ਡਾਕਟਰ ਗਾਂਧੀ ਨੇ ਮੋਤੀ ਮਹਿਲ ਨੂੰ ਸੰਨ੍ਹ ਲਾਉਂਦਿਆਂ ਲੰਮੇ ਸਮੇਂ ਤੋਂ ਮਹਿਲਾਂ ਨਾਲ਼ ਜੁੜੇ ਆਗੂਆਂ ਅਤੇ ਅਹੁਦੇਦਾਰਾਂ ਨੂੰ ਮੁੜ ਕਾਂਗਰਸ ਵਿੱਚ ਸ਼ਾਮਿਲ ਕਰਵਾ ਕੇ ਕਾਂਗਰਸ ਦੇ ਹੱਕ ਵਿੱਚ ਹਲਕੇ ਦੀ ਸਿਆਸੀ ਹਵਾ ਨੂੰ ਵੱਡਾ ਹੁਲਾਰਾ ਦਿੱਤਾ ਹੈ।


ਇਸੇ ਤਹਿਤ ਅੱਜ ਪਟਿਆਲਾ ਵਿਖ਼ੇ ਸ. ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਈ ਵਿੱਚ ਕਈ ਮੌਜੂਦਾ ਤੇ ਸਾਬਕਾ ਕੌਂਸਲਰ ਅਤੇ ਹੋਰ ਅਹੁਦੇਦਾਰ ਭਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਸ੍ਰੀਮਤੀ ਸਰੋਜ਼ ਸ਼ਰਮਾ ਜੀ ਕੌਂਸਲਰ ਵਾਰਡ 35, ਸ੍ਰੀਮਤੀ ਪ੍ਰੋਮਿਲਾ ਮਹਿਤਾ ਜੀ ਕੌਂਸਲਰ ਵਾਰਡ 17, ਸ੍ਰੀ ਗੋਪੀ ਰੰਗੀਲਾ ਜੀ, ਸ੍ਰੀ ਪ੍ਰਰਿਅੰਕੁਰ ਮਲਹੋਤਰਾ ਜੀ, ਸੰਦੀਪ ਕੁਮਾਰ ਜੀ ਸ਼ਾਮਿਲ ਹਨ। ਇਸਤੋਂ ਇਲਾਵਾ ਮੁਸਲਿਮ ਲੀਗ ਨੂੰ ਛੱਡ ਕੇ ਡਾ. ਸਇਦ ਅਹਿਮਦ ਜੀ ਤੇ ਸਮੀਰ ਅਹਿਮਦ ਜੀ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਸ੍ਰੀਮਤੀ ਸਪਨਾ ਚੌਹਾਨ ਜੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਇਸਦੇ ਨਾਲ਼ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀਮਤੀ ਪ੍ਰਨੀਤ ਕੌਰ ਦੇ ਪੁਰਾਣੇ ਸਹਯੋਗੀ ਰਹੇ ਸਵ: ਸ: ਸਰਦਾਰ ਸਿੰਘ ਦੇ ਸਪੁੱਤਰ ਸੁਰਿੰਦਰਜੀਤ ਸਿੰਘ ਰੂਬੀ ਹੁਰਾਂ ਨੇ ਵੀ ਕਾਂਗਰਸ ਦਾ ਪੱਲਾ ਫੜ੍ਹ ਲਿਆ।


ਇਸ ਮੌਕੇ ਸ: ਹਰਿੰਦਰਪਾਲ ਸਿੰਘ ਹੈਰੀ ਮਾਨ ਹਲਕਾ ਇੰਚਾਰਜ ਸਨੌਰ, ਨਰਿੰਦਰਪਾਲ ਲਾਲੀ, ਨਰੇਸ਼ ਦੁੱਗਲ (ਜਿਲ੍ਹਾ ਪ੍ਰਧਾਨ ਸ਼ਹਿਰੀ), ਰੇਖਾ ਅਗਰਵਾਲ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਪਟਿਆਲਾ ਸ਼ਹਿਰੀ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਹਿਬਾਨ ਮੌਜੂਦ ਰਹੇ।

Post a Comment

Previous Post Next Post