ਭੋਗ ਤੇ ਵਿਸ਼ੇਸ਼
ਸ਼੍ਰੀ ਅੰਮ੍ਰਿਤਸਰ ਸਹਿਬ,13ਅਪਰੈਲ*****ਰਜਿੰਦਰ ਸਿੰਘ ਸਾ਼ਂਘਾ --------- ਮੌਤ ਇਕ ਅਟੱਲ ਸਚਾਈ ਹੈ, ਇਸ ਨੇਂ ਇਕ ਨਾਂ ਇਕ ਦਿਨ ਮਲਕੜੇ ਜਿਹੇ ਕੁੰਡਾ ਖੜਕਾ ਹੀ ਦੇਣਾ ਹੈ।ਐਸਾ ਹੀ ਕਹਿਰ ਹੱਸਦੇ ਖੇਡਦੇ ਪਰਿਵਾਰ ,ਸਚਖੰਡ ਵਾਸੀ ਸ੍ ਜਗੀਰ ਸਿੰਘ ਦੇ ਹਮੇਸ਼ਾ ਹਮੇਸ਼ਾ ਲਈ ਵਿਛੜੇ ਤੋਂ ਆਣ ਪਿਆ। ਭਾਈ ਸਾਹਿਬ ਨੂੰ ਗੁਰੂ ਘਰ ਵੱਲ ਤੋਰਨ ਦਾ ਗੁਰ ਪੁਰ ਵਾਸੀ ਮਾਤਾ ਸਰਦਾਰਨੀ ਹਰਬੰਸ ਕੌਰ ਅਤੇ ਪਿਤਾ ਸ੍ ਗੁਰਬਚਨ ਸਿੰਘ ਸਚਖੰਡ ਵਾਸੀ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਰੋਜ਼ਾਨਾ ਸ਼ਾਮ ਨੂੰ 5 ਵਜੇ ਨੂੰ ਗਿਆਨੀ ਦਲੀਪ ਸਿੰਘ ਕਥਾਵਾਚਕ ਵੱਲੋਂ ਕੀਤੀ ਜਾਂਣ ਵਾਲ਼ੀ ਕਥਾ ਨੂੰ ਸੁਣਿਆ, ਸਮਝਿਆ ਅਤੇ ਆਪਣੇ ਜੀਵਨ ਵਿੱਚ ਹੰਡਿਆਇਆ ਇਸੇ ਦੌਰਾਨ ਦੀਵਾਨ ਹਾਲ ਵਿੱਚ ਜੁੜ ਬੈਠੀਂ ਸੰਗਤ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਹੱਥ ਵਾਲਾਂ ਵੱਡਾ ਪੱਖਾਂ ਤੋਂ ਹੁਣ ਸਮੇਂ ਦੇ ਨਾਲ ਆਲੋਪ ਹੋ ਗਿਆ ਹੈ ਝੱਲਣ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ।। ਕੀਤੀ ਐਸੀ ਘਾਲਣਾ ਦਾ ਪਰਿਵਾਰ ਅੱਜ ਸੁਖ ਮਾਣ ਰਿਹਾ ਹੈ। ਹੁਣ ਜਦੋਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨਾਲ ਲਾਡ ਲਡਾਉਣ ਦਾ ਮੌਕਾ ਸੀ ਮੌਤ ਦੇ ਜ਼ਾਲਿਮ ਪੰਜਿਆਂ ਨੇ ਸਾਥੋਂ ਸਾਡਾ ਅਨਮੋਲ ਹੀਰਾ ਖੋਹ ਲਿਆ।ਇਹੀ ਕਾਰਨ ਸੀ ਕਿ ਕਿਰਤ ਕਰਨ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਦਿਆਂ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਵਿਚ ਨਿਮਾਣੇ, ਨਿਤਾਣੇ ਹੋ ਕੇ ਅੰਤਿਮ ਸਵਾਸਾਂ ਤੱਕ ਵਿਚਰਨਾ ਇਹਨਾਂ ਦਾ ਸ਼ੌਕ ਤੇ ਚਾਉ ਰਿਹਾ। ਸਮਾਜਿਕ ਕਾਰਜਾਂ ਦੇ ਉਸਤਤੀ ਦੀ ਜੇ ਗੱਲ ਕਰੀਏ ਤਾਂ ਲੱਖਾਂ ਮਣ ਕਾਗਜ਼, ਅਤੇ ਕਲਮਾਂ ਘੜਣ ਲਈ ਜੰਗਲ਼ ਦੀ ਲੱਕੜ ਵੀ ਸ਼ਇਦ ਥੋੜੀ ਹੈ। ਕੁਝ ਸਾਲ ਪਹਿਲਾਂ ਪੂਰੇ ਵਿਸ਼ਵ ਵਿਚ ਫੈਲੀ ਭਿਅੰਕਰ ਬੀਮਾਰੀ ਕਰੋਨਾ ਕਾਲ ਦੌਰਾਨ ਜਦੋਂ ਆਪਣਿਆਂ ਨੇ ਆਪਣਿਆਂ ਤੋਂ ਹੀ ਮੌਤ ਤੋਂ ਡਰਦਿਆਂ ਕਲਮ ਪਿਛਾਂਹ ਖਿੱਚ ਲਏ ਸਨ ਉਸ ਵਕਤ ਵੀ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਲੋੜਵੰਦਾਂ ਦੀ ਮਦਦ ਲਈ ਮਸੀਹਾ ਬਣ ਕੇ ਘਰੋਂ ਘਰੀਂ ਜ਼ਰੂਰਤ ਦਾ ਸਮਾਨ ਮੁੱਹਈਆ ਕਰਵਾਉਣ ਦੇ ਨਾਂ ਨਾਲ ਨਿਰ ਸੁਆਰਥ ਮਾਲੀ ਮੱਦਦ ਵੀ ਕੀਤੀ। ਐਸੇ ਗੁਰਮੁੱਖ ਪਿਆਰੇ ਦਾ ਅਚਨਚੇਤ ਵਿਛੋੜੇ ਦੀ ਰੜਕ ਪਰਿਵਾਰ ਤੋਂ ਇਲਾਵਾ ਸਕੇਂ ਸੰਬੰਧੀਆਂ ਦੋਸਤ ਮਿੱਤਰਾਂ ਨੂੰ ਹਮੇਸ਼ਾ ਰੜਕਦੀ ਰਹੇਗੀ। ਜਦੋਂ ਕਿਤੇ ਵੀ ਸੇਵਾ, ਸਿਮਰਨ ਦੀ ਗੱਲ ਬਾਤ ਤੁਰੇਗੀ ਸ੍ ਜਗੀਰ ਸਿੰਘ ਨੂੰ ਚੇਤੇ ਕਰਦਿਆਂ ਇਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ। ਐਸੇ ਗੁਰਮੁੱਖ ਪਿਆਰੇ,ਮਿਠ ਬੋਲੜੇ, ਮਿਲਨਸਾਰ, ਨਿਰਮਲ ਆਤਮਾ, ਰੱਬੀ ਰੂਹ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 14 ਅਪਰੈਲ ਐਤਵਾਰ ਬਾਆਦ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ ਵਿਖੇ ਹੋਵੇਗਾ। ਵੱਖ ਵੱਖ ਰਾਗੀ ਜੱਥਿਆਂ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਏ ਜਾਣਗੇ। ਅਰਦਾਸ ਉਪਰੰਤ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਆਗੂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪਰਿਵਾਰ ਵੱਲੋਂ ਆਪ ਸਾਰਿਆਂ ਨੂੰ ਦੁੱਖ ਵੰਡਾਉਣ ਲਈ ਨਿਮਰਤਾ ਸਹਿਤ ਬੇਨਤੀ ਹੈ।ਦੇਹੋ ਸਜਨ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਊ ਮੇਲ।

Post a Comment