ਨੌਜਵਾਨ ਹਿੰਦੂ ਆਗੂ ਜਨਕ ਰਾਜ ਗੁਪਤਾ ਨਿਊ ਅਗਰਵਾਲ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ


 

ਜਨਕ ਰਾਜ ਗੁਪਤਾ ਦੀ ਅਗਵਾਈ ਹੇਠ ਅਗਰਵਾਲ ਸਭਾਵਾਂ ਦੇ ਇੱਕਮੁੱਠ ਹੋਣ ਦੀ ਸੰਭਾਵਨਾ ਵਧੇਗੀ- ਭਗਵਾਨ ਦਾਸ ਗੁਪਤਾ 

ਪਟਿਆਲਾ 10 ਅਪ੍ਰੈਲ
ਬਹੁਤ ਹੀ ਘੱਟ ਸਮੇਂ ਵਿੱਚ ਸ਼ਾਹੀ ਸ਼ਹਿਰ ਦੇ ਅਗਰਬੰਧਊਆਂ ਵਿੱਚ ਦਿਨੋਂ ਦਿਨੀਂ ਬੇਹੱਦ ਹਰਮਨਪਿਆਰੀ ਹੋ ਰਹੀ ਨਿਊ ਅਗਰਵਾਲ ਸਭਾ ਪਟਿਆਲਾ ਦੀ ਇੱਕ ਅਹਿਮ ਮੀਟਿੰਗ ਸਭਾ ਦੇ ਸਰਪ੍ਰਸਤ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ  ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੀ ਸਰਪ੍ਰਸਤੀ ਅਤੇ ਅਗਰਵਾਲ ਸਭਾ ਦੇ ਸੀਨੀਅਰ ਆਗੂ ਰਾਮ ਸਰੂਪ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਟਲ ਫਲਾਈੳਵਰ ਕਲਾਸਿਕ ਵਿਖੇ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਅਗਰਵਾਲ ਸਭਾ ਸੰਬੰਧੀ ਆਪਸ ਵਿੱਚ ਕਈ ਅਹਿਮ ਵਿਚਾਰ ਵਟਾਂਦਰੇਂ ਸਾਂਝੇਂ ਕੀਤੇ  ਗਏ।
ਸਭਾ ਦੇ ਮੌਜੂਦਾ ਪ੍ਰਧਾਨ ਰਾਮ ਸਰੂਪ ਅਗਰਵਾਲ ਨੇ ਕਿਹਾ ਕਿ ੳਹ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਹਨ ਤੇ ਸਿਹਤ ਪੱਖੋਂ ਵੀ ਹੁਣ ੳਹਨਾਂ ਲਈ ਸਭਾ ਨੂੰ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇਸ ਲਈ ਉਹਨਾਂ ਨੇ ਨਿਊ ਅਗਰਵਾਲ ਸਭਾ ਦੀ ਪ੍ਰਧਾਨਗੀ ਲਈ ਨੌਜਵਾਨ ਹਿੰਦੂ ਆਗੂ ਤੇ ਗਊ ਭਗਤ ਜਨਕ ਰਾਜ ਗੁਪਤਾ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਸਭਾ ਦੇ ਸਰਪ੍ਰਸਤ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ ਤੇ ਸੀਨੀਅਰ ਅਗਰਵਾਲ ਆਗੂ ਅਤੇ ਪੰਜਾਬ ਸਰਕਾਰ ਦੇ ਸਾਬਕਾ ਅਫ਼ਸਰ ਬਲਦੇਵ ਰਾਜ ਗੁਪਤਾ  ਨੇ ਕੀਤੀ। ਮੀਟਿੰਗ ਵਿੱਚ ਮੌਜੂਦ ਸਮੂੰਹ ਹਾਜ਼ਰ ਅਗਰਬੰਧਊਆਂ ਨੇ ਭਰਪੂਰ ਤਾੜੀਆਂ ਤੇ ਅਗਰਸੈਨ ਜੀ ਦੇ ਜੈਕਾਰਿਆਂ ਨਾਲ ਨਵੇਂ ਪ੍ਰਧਾਨ ਦਾ ਬੂਕਿੱਆਂ ਤੇ ਫੁੱਲ ਮਲਾਵਾਂ ਨਾਲ ਨਿੱਘਾ ਸਵਾਗਤ,  ਸਤਿਕਾਰ ਤੇ ਮਾਣ ਸਨਮਾਨ ਕੀਤਾ। ਹਾਜ਼ਰ ਅਗਰਬੰਧਊਆਂ ਨੇ ਨਵੇਂ ਬਣੇ ਪ੍ਰਧਾਨ ਜਨਕ ਰਾਜ ਗੁਪਤਾ ਨੂੰ ਸਭਾ  ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਸਮੁੱਚੀ ਟੀਮ ਬਣਾਉਣ ਦੇ ਅਧਿਕਾਰ ਵੀ ਦਿੱਤੇ‌।
ਸਭਾ ਦੇ ਸਰਪ੍ਰਸਤ ਉੱਘੇ ਸਮਾਜ ਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਸਾਰੀਆਂ ਅਗਰਵਾਲ ਸਭਾਵਾਂ ਤੇ ਸੰਸਥਾਵਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਆਸਪ੍ਰਗਟ ਕੀਤੀ ਕਿ ਨਰਮਦਿਲ ਅਗਾਂਹ ਵਧੂ ਸੋਚ ਦੇ ਮਾਲਕ ਨੌਜਵਾਨ ਹਿੰਦੂ ਆਗੂ ਜਨਕ ਰਾਜ ਗੁਪਤਾ ਦੇ ਸਭਾ ਦੇ ਪ੍ਰਧਾਨ ਬਨਣ ਨਾਲ ੲਇੱਕ ਮੰਚ ਤੇ ਇੱਕੱਠੇ ਹੋਣ ਦੀ ਸੰਭਾਵਨਾ ਨੂੰ ਬਲ ਮਿਲੇਗਾ। ਨਵਨਿਯੁਕਤ ਪ੍ਰਧਾਨ ਨੂੰ ਰਾਸ਼ਟਰਪਤੀ ਅਵਾਰਡੀ ਪ੍ਰਸਿੱਧ ਵਿਗਿਆਨੀ ਤੇ ਵਿਦਵਾਨ ਪ੍ਰੋਫੈਸਰ ਹੇਮ ਗੋਇਲ ਅਤੇ ਨਾਮਵਰ ਵਪਾਰੀ ਅਕਸ਼ੈ ਗੋਪਾਲ ਦਾ ਵੀ ਆਸ਼ੀਰਵਾਦ ਤੇ ਸਮਰਥਨ ਮਿਲਿਆ।ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸਭਾ ਦੇ ਸਕੱਤਰ ਰਮੇਸ਼ ਕੁਮਾਰ ਸਿੰਗਲਾ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਰੂਪ ਅਗਰਵਾਲ ਭਗਵਾਨ ਦਾਸ ਗੁਪਤਾ, ਬਲਦੇਵ ਰਾਜ ਗੁਪਤਾ,  ਇੰਜ.ਜੇ.ਕੇ ਗੁਪਤਾ, ਰਮੇਸ਼ ਕੁਮਾਰ ਸਿੰਗਲਾ,ਤਿਲਕ ਰਾਜ ਅਗਰਵਾਲ, ਪਵਨ ਸਿੰਗਲਾਂ, ਜਗਦੀਸ਼  ਸਿੰਗਲਾ,ਦੀਪਕ ਗੋਇਲ, ਰਮੇਸ਼ ਕੁਮਾਰ,ਅਰਪਿਤ ਗੋਇਲ, ਲਵਨੀਸ਼ ਗਰਗ ਅਤੇ ਅਨੂਪ ਸਿੰਗਲਾਂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਨਵਨਿਯੁਕਤ ਪ੍ਰਧਾਨ ਜਨਕ ਰਾਜ ਗੁਪਤਾ ਦਾ ਸਨਮਾਨ ਕਰਦੇ ਹੋਏ ਸਭਾ ਦੇ ਸਰਪ੍ਰਸਤ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਰਾਮ ਸਰੂਪ ਅਗਰਵਾਲ, ਬਲਦੇਵ ਰਾਜ ਗੁਪਤਾ, ਪਵਨ ਸਿੰਗਲਾਂ ਤੇ ਹੋਰ।

Post a Comment

Previous Post Next Post