ਪਟਿਆਲਾ ਦੇ ਮਸ਼ਹੂਰ ਮਨੀਪਾਲ ਹਸਪਤਾਲ ਪਟਿਆਲਾ ਦੀ ਪਾਰਕਿੰਗ ਦੇ ਨਾਮ ਤੇ 

                                            ਅੰਨ੍ਹੇਵਾਹ ਲੁੱਟ ਪਾਰਕਿੰਗ ਦੇ ਕਰਿੰਦੇ ਕਰਦੇ ਹਨ ਬਦਸਲੂਕੀ



ਪਟਿਆਲਾ ਮਾਰਚ 2024- ਸੁਖਪਾਲ ਸਿੰਘ ਦੁਲੱਦੀ- ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲਾਂ ਦਾ ਇਕ ਬਹੁਤ ਵੱਡਾ ਜਾਲ ਹੈ।ਇੰਨਾ ਹਸਪਤਾਲਾਂ ਦੀ ਖਾਸੀਅਤ ਹੁੰਦੀ ਹੈ ਕਿ ਇਕ ਛਤ ਥਲੇ ਹੀ ਸਾਰੇ ਟੈਸਟ ਅਤੇ ਸਕੈਨ ਹੋ ਜਾਂਦੇ ਹਨ।  ਪਟਿਆਲਾ ਦੇ ਮਸ਼ਹੂਰ ਮਨੀਪਾਲ ਹਸਪਤਾਲ ਪਾਰਕਿੰਗ ਦੇ ਨਾ ਤੇ ਚਲ ਰਹੀ ਲੁੱਟ ਉਪਰ ਕੋਈ ਕੰਟਰੋਲ ਨਹੀਂ ਹੈ। ਇਸ ਹਸਪਤਾਲ ਦਾ ਨਾਮ ਪਹਿਲਾਂ ਕੋਲੰਬੀਆ ਏਸ਼ੀਆ ਹਸਪਤਾਲ ਹੁੰਦਾ ਸੀ ਜਿਹੜਾ ਕਿ ਅੱਜਕਲ ਮਨੀਪਾਲ ਹਸਪਤਾਲ ਬਣ ਚੁੱਕਾ ਹੈ। 
ਇਸ ਹਸਪਤਾਲ ਦੇ ਬਾਹਰ ਪਾਰਕਿੰਗ ਦੇ ਨਾਮ ਤੇ ਹਰ 06 ਘੰਟੇ ਬਾਅਦ ਪਾਰਕਿੰਗ ਫੀਸ ਦੁੱਗਣੀ ਵਸੂਲੀ ਜਾਂਦੀ ਹੈ। ਸਵਾਲ ਕਰਨ ਤੇ ਇਥੇ ਦੇ ਕਰਿੰਦੇ ਲੜਾਈ ਝਗੜਾ ਕਰਨ ਲਈ ਉਤਾਰੂ ਹੋ ਜਾਂਦੇ ਹਨ ਕਈ ਵਾਰ ਬਦਸਲੂਕੀ ਵੀ ਕਰਦੇ ਹਨ। ਜੇਕਰ ਪਤਰਕਾਰ ਅਪਣਾ ਕਾਰਡ ਦਿਖਾਉਂਦੇ ਹਨ ਤਾਂ ਬਹੁਤ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਕਈ ਵਾਰ ਇੰਝ ਲਗਦਾ ਹੈ ਕਿ ਕੋਈ ਨਸ਼ਾ ਕੀਤਾ ਹੋਵੇ। ਲੋਕ ਆਪਣੀ ਸਿਹਤ ਸੰਭਾਲ ਲਈ ਹਸਪਤਾਲ ਪਹੁੰਚਦੇ ਹਨ ਪਰ ਪਾਰਕਿੰਗ ਠੇਕੇਦਾਰ ਕਰਿੰਦਿਆਂ ਦੇ ਵਿਵਹਾਰ ਨੂੰ ਦੇਖਦੇ ਹੋਏ ਬਿਮਾਰ ਵਿਅਕਤੀ ਤੇ ਕਿ ਗੁਜ਼ਰਦੀ ਹੋਵੇਗੀ। 
ਸਰਕਾਰ ਅਤੇ ਪ੍ਰਸ਼ਾਸਨ ਨੂੰ ਇੰਨਾ ਪ੍ਰਾਈਵੇਟ ਠੇਕੇਦਾਰ ਤੇ ਕੋਈ ਕੰਟਰੋਲ ਕਰਨ ਲਈ ਉਪਰਾਲਾ ਕਰਨਾ ਚਾਹੀਦਾ ਹੈ। ਤਾਂ ਕਿ ਬਿਮਾਰੀ ਤੋਂ ਨਿਜਾਤ ਪਾਉਣ ਲਈ ਆਏ ਮਰੀਜਾਂ ਦੇ ਉਪਰ ਇਸ ਫਾਲਤੂ ਬੋਝ ਨੂੰ ਸੁਖਾਲਾ ਬਣਾਇਆ ਜਾ ਸਕੇ।
One attachment • Scanned by Gmail

Post a Comment

Previous Post Next Post