ਮਹਿਲ ਕਲਾਂ 12 ਮਾਰਚ (ਰਾਜਵਿੰਦਰ ਸਿੰਘ ਕਲਾਲ ਮਾਜਰਾ ਬਲਜਿੰਦਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਵਿਧਾਇਕ ਅਤੇ ਐਸਸੀ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ ਵਿਰੋਧੀਆਂ ਨੂੰ ਸੋਚ ਦੇ ਅਧਾਰਿਤ ਕਿਹਾ ਹੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਖਸੁੱਟ ਕੇ ਬਰਬਾਦੀ ਦੇ ਦੋਰ ਵੱਲ ਧੱਕਣ ਵਾਲੇ ਲੋਕ ਹੁਣ ਸਾਨੂੰ ਸਰਕਾਰ ਚਲਾਉਣੀ ਸਿਖਾ ਰਹੇ ਹਨ | ਕਿਉਂਕਿ ਲਮੇਂ ਸਮੇਂ ਤੋਂ 72 ਸਾਲ ਵੱਡੇ ਪੱਧਰ ਤੇ ਦੇਸ਼ ਅਤੇ ਸੂਬੇ ਦੇ ਕਾਬਜ ਰਹੀਆਂ ਪਾਰਟੀਆਂ ਨੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ | ਕਿਉਂਕਿ ਹੁਣ ਵੱਡੇ ਵੱਡੇ ਦਿਗਜ਼ ਲੀਡਰ ਪ੍ਰਾਣੀਆਂ ਪਾਰਟੀਆਂ ਤੋਂ ਖਹਿੜਾ ਸੁਡਾਵਾ ਚੁੱਕੇ ਹਨ| ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਸੱਚਾ ਤੇ ਇਮਾਨਦਾਰ ਅਤੇ ਅਗਾਹ ਵਧੂ ਸੋਚ ਰਖਣ ਵਾਲੇ ਦਮਦਾਰ ਲੀਡਰ ਹਨ ਜਿਨ੍ਹਾਂ ਨੇ ਥੋੜੇ ਸਮੇਂ ਅੰਦਰ ਹੀ ਪੰਜਾਬ ਅੰਦਰ ਇਤਿਹਾਸਕ ਕੰਮ ਕਰਕੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਹੇ ਹਨ | ਉਨਾਂ ਕਿਹਾ ਹੈ ਕਿ ਹੁਣ ਕਿਸੇ ਵੀ ਪਾਰਟੀ ਕੋਲ ਕੋਈ ਵੀ ਮੁੱਦਾ ਨਹੀਂ ਰਿਹਾ ਹੈ ਜਿਸ ਕਰਕੇ ਹੁਣ ਉਨਾਂ ਦੇ ਲੀਡਰ ਵਿਧਾਨ ਸਭਾ ਵਿੱਚ ਬੇਵਜਾ ਰੋਲਾ ਸੈਸ਼ਨ ਜਿਥੇ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ| ਓਥੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਚੁਕੇ ਹਨ | ਕਿਉਂਕਿ ਏਹਨਾਂ ਕੋਲ ਹੁਣ ਕੇਵਲ ਤੋਂ ਕੇਵਲ ਰੋਲਾ ਪਾਉਂਣ ਸ਼ਿਵਾਏ ਪੱਲੇ ਕੁਝ ਵੀ ਨਹੀਂ ਰਿਹਾ | ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਪੰਜਾਬ ਅੰਦਰ ਸਰਕਾਰਾਂ ਨੇ ਭ੍ਰਿਸ਼ਟਾਚਾਰ ਅਤੇ ਲੋਕਾਂ ਦੀ ਹੋ ਰਹੀ ਖੰਜਲ ਖੁਆਰੀ ਨੂੰ ਮੁਕਤ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਹਰ ਇੱਕ ਪਿੰਡ ਪਿੰਡ ਜਾ ਕੇ ਜਿਥੇ ਲੋਕਾਂ ਦੀਆਂ ਮੁਸਕਲਾਂ ਸੁਣੀਆਂ ਓਥੇ ਮੋਕੇ ਤੇ ਹੀ ਕੰਮਾਂ ਦਾ ਨਿਪਟਾਰਾ ਵੀ ਕੀਤਾ ਗਿਆ ਅਤੇ ਰਹਿਦੇ ਲੋਕਾਂ ਦੀਆਂ ਮੁਸਕਲਾਂ ਦਾ ਹੱਲ ਵੀ ਕੀਤਾ ਜਾ ਰਿਹਾ ਹੈ | ਏਥੇ ਹੀ ਬਸ ਨਹੀਂ ਪੰਜਾਬ ਨੋਜਵਾਨਾਂ ਸਰਕਾਰੀ ਨੌਕਰੀਆਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਸਰਕਾਰੀ ਹਸਪਤਾਲਾਂ ਵਿਚ ਹਰ ਪ੍ਰਕਾਰ ਦੀ ਦਵਾਈ ਮੁਫ਼ਤ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਪੱਖੀ ਕਾਲਜਾਂ ਦੀ ਤਸਵੀਰ ਲੋਕਾਂ ਦੇ ਸਾਹਮਣੇ ਹੈ | ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੇ ਪੰਜਾਂ ਸਾਲਾਂ ਦੇ ਅੰਦਰ ਪਾਰਟੀ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿਖਾਵੇਗੀ | ਉਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਜੇਕਰ ਪਾਰਟੀ ਉਨਾਂ ਨੂੰ ਲੋਕ ਸਭਾ ਚੋਣ ਲੜਾਉਣ ਲਈ ਕਿਤੇ ਵੀ ਹੁਕਮ ਕਰੇਗੀ ਤਾਂ ਉਹ ਸਿਰ ਮੱਥੇ ਨਿਭਾਉਣਗੇ| ਅਤੇ ਉਨਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਪੰਜਾਬ ਅੰਦਰ ਸ਼ਾਨਦਾਰ ਨਤੀਜੇ ਲੈਕੇ ਆਵੇਗੀ | ਇਸ ਮੌਕੇ ਤੇ ਹਲਕਾ ਮਹਿਲ ਕਲਾਂ ਦੇ ਬਲਾਕ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਸ਼ੰਭੂ ਅਤੇ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਮੋਹਿਤ ਗਰਗ ਮਹਿਲ ਕਲਾਂ ਜਗਜੀਵਨ ਸਿੰਘ ਕਲਾਲ ਮਾਜਰਾ ਬਲਾਕ ਮੀਤ ਪ੍ਰਧਾਨ ਸੋਸ਼ਲ ਮੀਡੀਆ ਸਿਮਰਨਜੀਤ ਸਿੰਘ ਜਨਰਲ ਸਕੱਤਰ ਸੋਸ਼ਲ ਮੀਡੀਆ ਗੁਰਪ੍ਰੀਤ ਸਿੰਘ ਜਸਵਿੰਦਰ ਸਿੰਘ ਚੇਤ ਸਿੰਘ ਸੱਤਪਾਲ ਸਿੰਘ ਪਤਰਕਾਰ ਅਵਤਾਰ ਸਿੰਘ ਮਿਸਤਰੀ ਬਲਦੇਵ ਸਿੰਘ ਪੰਚ ਭਰਪੂਰ ਸਿੰਘ ਭੂਰਾ ਤਾਰਾ ਸਿੰਘ ਖਾਲਸਾ ਬੂਟਾ ਸਿੰਘ S/ਨਾਥ ਸਿੰਘ ਕੁਲਵਿੰਦਰ ਸਿੰਘ ਮਿਸਤਰੀ ਸੁਰਜੀਤ ਸਿੰਘ ਨੰਬਰਦਾਰ ਹਰਭਜਨ ਸਿੰਘ ਫੋਜੀ ਕਾਮਰੇਡ ਮਜਬੂਰ ਏਕਤਾ ਯੂਨੀਅਨ ਪੰਜਾਬ ਦੇ ਪ੍ਰਧਾਨ ਭੋਲਾ ਸਿੰਘ ਬਾਬਾ ਸ਼ਰਮਾ ਕਲਾਲ ਮਾਜਰਾ
ਡਾ: ਨਾਹਰ ਸਿੰਘ ਮਹਿਲ ਕਲਾਂ ਡਾ: ਚੰਦਰ ਮੋਹਨ ਡ: ਜਸਵੀਰ ਸਿੰਘ ਮਨਜੀਤ ਸਿੰਘ ਸਹਿਜੜਾ ਅਤੇ ਪੀਏ ਬਿੰਦਰ ਸਿੰਘ ਖਾਲਸਾ ਅਤੇ ਹੋਰ ਵੀ ਪਾਰਟੀ ਦੇ ਵਰਕਰ ਹਾਜ਼ਰ ਸਨ

.jpeg)
Post a Comment