ਪੰਜਾਬ ਦੀਆਂ ਦੋ ਲੜਕੀਆਂ ਗੁਰਨਾਜ਼ ਕੌਰ ਜੋ ਕਿ ਜ਼ਿਲ੍ਹਾ ਪਟਿਆਲਾ ਦੀ ਹੈ ਅਤੇ ਗੁਰਲੀਨ ਕੌਰ ਜੋ ਕਿ ਜ਼ਿਲ੍ਾ ਲੁਧਿਆਣਾ ਦੀ ਹੈ। ਇਹ ਦੋਵੇਂ ਲੜਕੀਆਂ ਭਾਰਤ ਦੀ 4-16 ਲੜਕੀਆਂ ਦੀ ਟੀਮ ਲਈ ਚੁਣੀਆਂ ਗਈਆਂ ਹਨ। ਇਹ ਟੀਮ 4 -16 ਸ਼ੈਫ ਚੈਂਪੀਅਨਸ਼ਿਪ ਜੋ ਕਿ ਕੱਟਮੰਡੂ ਨੇਪਾਲ ਵਿਖੇ 1 ਮਾਰਚ 2024 ਤੋਂ 11 ਮਾਰਚ 2024 ਤੱਕ ਹੋ ਰਹੀ ਹੈ। ਇਸ ਵਿੱਚ ਭਾਗ ਲੈਣ ਲਈ ਨੇਪਾਲ ਜਾਵੇਗੀ ਗੁਰਨਾਕ ਕੌਰ ਜੋ ਕਿ ਬ੍ਰਿਟਿਸ਼ ਕੋ ਐਡ ਪਟਿਆਲਾ ਦੀ 8 ਜਮਾਤ ਦੀ ਵਿਦਿਆਰਥਨ ਹੈ ਅਤੇ ਪੋਲੋਗਰਾਉਡ ਫੁੱਟਬਾਲ ਸੈਂਟਰ ਪਟਿਆਲਾ ਵਿਖੇ ਕੋਚ ਨਵਿੰਦਰ ਸਿੰਘ ਅਤੇ ਕੋਚ ਲਾਡੀ ਦੀ ਨਿਗਰਾਨੀ ਹੇਠ ਪ੍ਰੈਕਟਿਸ ਕਰਦੀ ਰਹੀ ਹੈ। ਗੁਰਨਾਜ਼ ਕੌਰ ਦੇ ਪਿਤਾ ਖੁਦ ਫੁਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ ਅਤੇ ਭਾਰਤ ਦੇ ਨਾਮਵਰ ਫੁਟਬਾਲ ਕਲੱਬਾਂ ਵਿੱਚ ਖੇਡ ਚੁੱਕੇ ਹਨ। ਗੁਰਨਾਜ਼ ਕੌਰ ਦੀ ਵੱਡੀ ਭੈਣ ਹਰਮਿਲਨ ਕੌਰ ਵੀ ਅੰਤਰਰਾਸ਼ਟਰੀ ਫੁਟਬਾਲ ਖਿਡਾਰਨ ਹੈ। ਜੋ ਕਿ ਇਸ ਸਮੇਂ ਭਾਰਤ ਦੇ ਸਭ ਤੋਂ ਵਧੀਆ ਪ੍ਰੋਫੈਸ਼ਨਲ ਕਲੱਬ ਗੋਕੁਲਮ ਕੇਰਲਾ FC ਵੱਲੋਂ ਖੇਡ ਰਹੀ ਹੈ।
ਪੰਜਾਬ ਦੀਆਂ ਦੋ ਲੜਕੀਆਂ ਗੁਰਨਾਜ਼ ਕੌਰ ਤੇ ਗੁਰਲੀਨ ਕੌਰ 4-16 ਲੜਕੀਆਂ ਦੀ ਟੀਮ ਲਈ ਚੁਣੀਆਂ ਗਈਆਂ ਹਨ।
देसी पंजाब
0

Post a Comment