ਅੱਖਾਂ ਦਾ ਮੁਫ਼ਤ ਕੈਂਪ 24,02,2024 ਨੂੰ ਲਗਾਇਆ ਜਾਵੇਗਾ ਪਿੰਡ ਕਲਾਲਮਾਜਰਾ (ਬਰਨਾਲਾ) ਵਿਖੇ ,
( ਬਲਜਿੰਦਰ ਸਿੰਘ ਢਿੱਲੋਂ ਰਾਜਵਿੰਦਰ ਸਿੰਘ ) 24,02,2024, ਨੂੰ ਅੱਖਾਂ ਦਾ ਮੁਫ਼ਤ ਕੈਂਪ ਅਤੇ ਅਪਰੇਸ਼ਨ ਕੈਂਪ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਕਲਾਲ ਮਾਜਰਾ (ਬਰਨਾਲਾ) ਵਿਖੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਪਿੰਡ ਕਲਾਲ ਮਾਜਰਾ ਵੱਲੋਂ ਲਗਵਾਇਆ ਜਾ ਰਿਹਾ ਹੈ ਇਸ ਕੈਂਪ ਦਾ ਸਮਾਂ ਸਵੇਰੇ 9, ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ,
ਇਸ ਕੈਂਪ ਵਿੱਚ ਅੱਖਾਂ ਦੇ ਮਸ਼ਹੂਰ ਅਤੇ ਮਾਹਿਰ ਡਾ: ਤ੍ਰਿਲੋਕੀ ਨਾਥ ਅਤੇ ਡਾ: ਮੋਹਿਤ ਗੁਪਤਾ ਤ੍ਰਿਲੋਕ ਅੱਖਾਂ ਦਾ ਹਸਪਤਾਲ ਅਤੇ ਰੈਟੀਨਾ ਸੈਂਟਰ ਦੀ ਸਮੁੱਚੀ ਟੀਮ ਸਮੇਤ ਮਰੀਜ਼ਾਂ ਦਾ ਚੈੱਕ ਆਪ ਕਰਨਗੇ | ਮਰੀਜ਼ ਨੂੰ ਲੈਨਜਾਂ ਵਾਲੀਆਂ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਫਰੀ ਕੀਤੇ ਜਾਣਗੇ | ਅਤੇ ਸਾਰੇ ਮਰੀਜ਼ ਧਿਆਨ ਨਾਲ ਆਪਣਾ ਵੋਟਰ ਕਾਰਡ ਅਤੇ ਅਧਾਰ ਕਾਰਡ ਨਾਲ ਲੈਕੇ ਆਉਣ | ਨੋਟ: ਮਰੀਜ਼ਾਂ ਦੇ ਲੈਂਨਜ ਪਵਾਉਣ ਲਈ ਹਸਪਤਾਲ ਵਿੱਚ ਲੈਕੇ ਜਾਣ ਦੀ ਜ਼ੁਮੇਵਾਰੀ ਹੋਵੇਗੀ | ਅਤੇ ਲਿਆਉਣ ਦਾ ਪ੍ਰਬੰਧ ਸਾਡਾ ਹੋਵੇਗਾ | ਇਸ ਅੱਖਾਂ ਦੇ ਕੈਂਪ ਵਿਚ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਜੀ, ਵੱਲੋਂ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ : ਪਿੰਡ ਕਲਾਲ ਮਾਜਰਾ (ਬਰਨਾਲਾ) ਸੰਪਰਕ ਨੰ : 98729,87962, 94172,71672, 94172,49798, 94175,24019
Post a Comment