ਜਥੇਦਾਰ ਲੰਗਾਹ ਅਤੇ ਕਾਕੀ ਨੇ ਅਕਾਲੀ ਲੀਡਰ ਜਥੇਦਾਰ ਗੋਰਾ ,ਕੋਸਲਰ ਸੈ਼ਬੀ ਨਾਲ ਕੀਤੀ ਮੁਲਾਕਾਤ
ਕਾਦੀਆਂ 17 ਜੁਲਾਈ (ਬਲਦੇਵ ਸਿੰਘ ਖਾਲਸਾ,, ਸੁਨੀਲ ਬਟਾਲਵੀ)ਕਾਦੀਆਂ ਵਿੱਚ ਹੋਈ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ ਜਿੱਥੇ ਵੱਡੇ ਹੰਗਾਮੇ ਹੋਏ ਉੱਥੇ ਕੁਝ ਕੌਂਸਲਰਾਂ ਉੱਤੇ ਕਾਦੀਆਂ ਠਾਣੇ ਵਿੱਚ ਹੋਏ ਪਰਚਿਆਂ ਨੂੰ ਲੈ ਕੇ ਵੀ ਸਿਆਸਤ ਗਰਮਾ ਗਈ ਹੈ। ਅੱਜ ਜਿਲਾ ਗੁਰਦਾਸਪੁਰ ਦੇ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਅਤੇ ਉਹਨਾਂ ਦੇ ਨੇੜਲੇ ਸਾਥੀ ਸ੍ਰ ਕੰਵਲਪ੍ਰੀਤ ਸਿੰਘ ਕਾਕੀ ,ਸਾਬਕਾ ਯੂਥ ਪ੍ਰਧਾਨ ਪਰਮਵੀਰ ਸਿੰਘ ਲਾਡੀ ਅਤੇ ਸ੍ਰ ਨਰਿੰਦਰ ਸਿੰਘ ਵਾੜਾ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਕਾਦੀਆਂ ਵਿਖੇ ਪਹੁੰਚੇ।
ਜਿੱਥੇ ਉਹਨਾਂ ਨੇ ਕੱਲ ਚੋਣਾਂ ਦੌਰਾਨ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੋਈਆਂ ਕਥਿਤ ਵਧੀਕੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਇਸ ਮੌਕੇ ਜਥੇਦਾਰ ਲੰਗਾਹ ਅਤੇ ਕਾਕੀ ਨੇ ਸਾਂਝੇ ਤੌਰ ਤੇ ਬੋਲਦੇ ਹੋਏ ਕਿਹਾ ਕਿ ਆਮ ਤੌਰ ਤੇ ਚੋਣਾਂ ਵਿੱਚ 19,,21 ਤਾਂ ਹੁੰਦੀ ਸੀ ਪਰ ਚੋਣਾਂ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਲੁੱਟ ਲੈਣ ਦੇ ਕਾਰਨਾਮੇ ਪਹਿਲੀ ਵਾਰ ਬਦਲਾਅ ਵਾਲੀ ਸਰਕਾਰ ਵਿੱਚ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਆਪਣੀ ਜਿੱਤ ਦੇ ਅਸਾਰ ਨਹੀਂ ਸਨ ਇਸ ਲਈ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਸੁਖਪ੍ਰੀਤ ਸਿੰਘ ਸੈਬੀ ਉੱਪਰ ਨਜਾਇਜ਼ ਝੂਠਾ ਪਰਚਾ ਦਰਜ ਕਰਵਾਉਣ ਤੋਂ ਇਲਾਵਾ ਦੋ ਹੋਰ ਕੌਂਸਲਰਾਂ ਉੱਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ। ਉਹਨਾਂ ਨੇ ਕਿਹਾ ਕਿ ਇਸ ਜਬਰ ਜੁਲਮ ਦੀ ਨੀਤੀ ਦੇ ਖਿਲਾਫ ਅਕਾਲੀ ਦਲ ਦਾ ਜਨਮ ਹੋਇਆ ਸੀ ਅਤੇ ਅਕਾਲੀ ਦਲ ਸਦਾ ਲੜਦਾ ਆਇਆ ਹੈ। ਜਥੇਦਾਰ ਲੰਗਾਹ ਨੇ ਕਿਹਾ ਕਿ ਜਥੇਦਾਰ ਗੋਰਾ ਦਾ ਪਰਿਵਾਰ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਜ਼ਿਲੇ ਵਿੱਚ ਉਹਨਾਂ ਦੀ ਸੱਜੀ ਬਾਂਹ ਵੱਜੋਂ ਜਾਣੇ ਜਾਂਦੇ ਹਨ ਇਸ ਲਈ ਉਹਨਾਂ ਦਾ ਆਪਣੇ ਸਾਥੀਆਂ ਨਾਲ ਖੜੇ ਹੋਣਾ ਨੈਤਿਕ ਫਰਜ਼ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਐਸ ਐਸ ਪੀ ਬਟਾਲਾ ਵੱਲੋਂ ਅਕਾਲੀ ਦਲ ਦੇ ਕੌਂਸਲਰ ਖਿਲਾਫ ਦਰਜ ਕੀਤੇ ਮਾਮਲੇ ਨੂੰ ਖਾਰਜ ਨਾ ਕੀਤਾ ਤਾਂ 25 ਜੁਲਾਈ ਨੂੰ ਥਾਣਾ ਕਾਦੀਆਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਘਰਾਓ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਇਹਨਾਂ ਧਰਨੇ ਮੁਜਾਰਿਆਂ ਤੋਂ ਪੈਦਾ ਹੋਣ ਵਾਲੇ ਹਾਲਾਤਾਂ ਲਈ ਐਸਐਸਪੀ ਬਟਾਲਾ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਕੋਈ ਮਸਲਾ ਹੱਲ ਨਾ ਹੋਇਆ ਤਾਂ ਐਸਐਸਪੀ ਬਟਾਲਾ ਦੇ ਦਫਤਰ ਦਾ ਘਰਾਓ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤਾ ਜਾਵੇਗਾ। ਇਸ ਲਈ ਪੂਰਾ ਜਿਲੇ ਅਤੇ ਸੂਬੇ ਦੀ ਅਕਾਲੀ ਲੀਡਰਸ਼ਿਪ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਜਥੇਦਾਰ ਨਰਿੰਦਰ ਸਿੰਘ ਬਾੜਾ ,ਸ੍ਰ ਦਵਿੰਦਰਪਾਲ ਸਿੰਘ ਰਿਟਾਇਰ ਐਕਸੀਅਨ,ਸ੍ਰ ਅਵਤਾਰ ਸਿੰਘ ਕਾਲਾ ਬਾਲਾ ਸਰਪੰਚ ,ਸ੍ਰ ਗੁਰਪ੍ਰੀਤ ਸਿੰਘ ਰਿਆੜ ਸਾਬਕਾ ਸਰਪੰਚ ਜਗਤਾਰ ਸਿੰਘ ਦਾਰਾ ,ਸ੍ਰ ਜੋਗਿੰਦਰ ਪਾਲ ਸਿੰਘ ,ਸ੍ਰ ਜਸਪਾਲ ਸਿੰਘ ਨੰਨਾ , ਸ੍ਰ ਸੁਖਪ੍ਰੀਤ ਸਿੰਘ ਸੈ਼ਬੀ ਕੋਸਲਰ,ਸ੍ ਸਿਮਰਤ ਪਾਲ ਸਿੰਘ ਭਾਟੀਆ ਆਦਿ ਅਕਾਲੀ ਵਰਕਰ ਹਾਜ਼ਰ ਸਨ।


0 Comments